ਘਰਾਂ ਲਈ ਪਾਣੀ ਦੀ ਟੈਂਕੀ ਦੀ ਸਫ਼ਾਈ।

ਤੁਹਾਡੀ ਟੈਂਕੀ, ਸਿਖਲਾਈ ਪ੍ਰਾਪਤ ਟੀਮ ਵੱਲੋਂ ਸਾਫ਼ ਅਤੇ ਕੀਟਾਣੂ-ਰਹਿਤ।

ISO 9001:2015 ਪ੍ਰਮਾਣਿਤ2008 ਤੋਂ

CleanTank | Dirty TankCleanTank | Clean Tank

ਸਾਫ਼ ਟੈਂਕੀ, ਤੰਦਰੁਸਤ ਜ਼ਿੰਦਗੀ।

ਤੁਹਾਡੀ ਪਾਣੀ ਦੀ ਟੈਂਕੀ ਆਖ਼ਰੀ ਵਾਰ ਕਦੋਂ ਸਾਫ਼ ਹੋਈ ਸੀ? ਜੇ ਘਰ ਵਿੱਚ ਕਿਸੇ ਨੂੰ ਯਾਦ ਨਹੀਂ, ਤਾਂ ਸਫ਼ਾਈ ਦਾ ਵੇਲਾ ਲੰਘ ਚੁੱਕਾ ਹੈ। ਛੱਤ ਉੱਤੇ ਹੋਵੇ ਜਾਂ ਜ਼ਮੀਨ ਹੇਠਾਂ, ਨਜ਼ਰਾਂ ਤੋਂ ਦੂਰ ਉਸ ਦੇ ਅੰਦਰ ਗਾਰ ਅਤੇ ਚਿਕਨੀ ਪਰਤ ਜੰਮਦੀ ਰਹਿੰਦੀ ਹੈ, ਅਤੇ ਇਹੀ ਪਾਣੀ ਤੁਹਾਡੇ ਖਾਣਾ ਬਣਾਉਣ ਵਾਲੇ ਪਤੀਲੇ ਵਿੱਚ, ਬਾਲਟੀ ਵਿੱਚ ਅਤੇ ਅਕਸਰ ਤੁਹਾਡੇ ਗਲਾਸ ਵਿੱਚ ਵੀ ਜਾਂਦਾ ਹੈ।

WHO ਦੇ ਅਨੁਸਾਰ ਗੰਦਾ ਪੀਣ ਵਾਲਾ ਪਾਣੀ ਜਿਹੜੀਆਂ ਬਿਮਾਰੀਆਂ ਫੈਲਾ ਸਕਦਾ ਹੈ, ਉਨ੍ਹਾਂ ਵਿੱਚ ਦਸਤ, ਹੈਜ਼ਾ, ਪੇਚਿਸ਼ ਅਤੇ ਟਾਈਫ਼ਾਈਡ ਸ਼ਾਮਲ ਹਨ। ਮਈ 2026 ਵਿੱਚ ਮਥੁਰਾ ਦੀ ਇੱਕ ਹਾਊਸਿੰਗ ਸੁਸਾਇਟੀ ਵਿੱਚ ਦਰਜਨ ਤੋਂ ਵੱਧ ਲੋਕ ਇੱਕ ਅਜਿਹੀ ਓਵਰਹੈੱਡ ਟੈਂਕੀ ਦਾ ਪਾਣੀ ਪੀ ਕੇ ਬਿਮਾਰ ਹੋ ਗਏ, ਜਿਸ ਦੀ ਸਫ਼ਾਈ ਨਿਯਮਤ ਤੌਰ ਉੱਤੇ ਨਹੀਂ ਹੁੰਦੀ ਸੀ। ਹਰ 3 ਤੋਂ 6 ਮਹੀਨਿਆਂ ਵਿੱਚ ਪ੍ਰੋਫ਼ੈਸ਼ਨਲ ਤਰੀਕੇ ਨਾਲ ਪਾਣੀ ਦੀ ਟੈਂਕੀ ਦੀ ਸਫ਼ਾਈ ਕਰਵਾਉਣ ਨਾਲ ਅੰਦਰ ਜੰਮੀ ਗੰਦਗੀ ਨਿਕਲ ਜਾਂਦੀ ਹੈ। ਟੂਟੀ ਤੱਕ ਪਹੁੰਚਣ ਵਾਲਾ ਪਾਣੀ ਸਪਲਾਈ ਦੇ ਪਾਣੀ ਅਤੇ ਪਾਈਪਾਂ ਉੱਤੇ ਵੀ ਨਿਰਭਰ ਕਰਦਾ ਹੈ।

ਆਪਣੀ ਟੈਂਕੀ ਸਾਫ਼ ਕਰਵਾਓ
  1. ਨਜ਼ਰਾਂ ਤੋਂ ਦੂਰ, ਅੰਦਰ ਜੰਮਦੀ ਗੰਦਗੀ

    ਟੈਂਕੀ ਦੇ ਥੱਲੇ ਅਤੇ ਕੰਧਾਂ ਉੱਤੇ ਗਾਰ ਅਤੇ ਚਿਕਨੀ ਪਰਤ ਜੰਮਣ ਲੱਗਦੀ ਹੈ, ਅਕਸਰ ਪਾਣੀ ਦਾ ਰੰਗ ਬਦਲਣ ਜਾਂ ਉਸ ਵਿੱਚੋਂ ਮੁਸ਼ਕ ਆਉਣ ਤੋਂ ਕਾਫ਼ੀ ਪਹਿਲਾਂ।

  2. ਘੱਟੇ ਅਤੇ ਪੰਛੀਆਂ ਲਈ ਖੁੱਲ੍ਹਾ ਰਾਹ

    ਢੱਕਣ ਦੇ ਆਲੇ-ਦੁਆਲੇ ਦੀਆਂ ਝੀਥਾਂ ਰਾਹੀਂ ਘੱਟਾ, ਕੀੜੇ ਅਤੇ ਪੰਛੀਆਂ ਦੀਆਂ ਵਿੱਠਾਂ ਅੰਦਰ ਆ ਸਕਦੀਆਂ ਹਨ। ਮਥੁਰਾ ਦੀ ਟੈਂਕੀ ਵਿੱਚ ਅਧਿਕਾਰੀਆਂ ਨੂੰ ਪੰਛੀਆਂ ਦੀਆਂ ਵਿੱਠਾਂ, ਬਾਂਦਰਾਂ ਦੀ ਗੰਦਗੀ ਅਤੇ ਕੀੜੇ ਮਿਲੇ ਸਨ।

  3. ਇੱਕ ਟੈਂਕੀ, ਹਰ ਟੂਟੀ

    ਖਾਣਾ ਬਣਾਉਣ, ਨਹਾਉਣ ਅਤੇ ਅਕਸਰ ਪੀਣ ਦਾ ਪਾਣੀ ਵੀ, ਸਭ ਇਸੇ ਇੱਕ ਟੈਂਕੀ ਤੋਂ ਆਉਂਦਾ ਹੈ।

  4. ਪਿਊਰੀਫ਼ਾਇਰ ਟੈਂਕੀ ਸਾਫ਼ ਨਹੀਂ ਕਰ ਸਕਦਾ

    ਉਹ ਉਸੇ ਪਾਣੀ ਨੂੰ ਸਾਫ਼ ਕਰਦਾ ਹੈ ਜੋ ਟੈਂਕੀ ਉਸ ਨੂੰ ਭੇਜਦੀ ਹੈ, ਅਤੇ ਗੰਦੀ ਟੈਂਕੀ ਕਰਕੇ ਉਸ ਦੇ ਫ਼ਿਲਟਰ ਜਲਦੀ ਖ਼ਰਾਬ ਹੋ ਜਾਂਦੇ ਹਨ।

  5. ਝਾੜੂ-ਬਾਲਟੀ ਨਾਲ ਗੱਲ ਨਹੀਂ ਬਣਦੀ

    ਝਾੜੂ ਅਤੇ ਬਾਲਟੀ ਨਾਲ ਗਾਰ ਹਿੱਲ ਤਾਂ ਜਾਂਦੀ ਹੈ, ਪਰ ਇਹ ਉਸ ਨੂੰ ਪੂਰੀ ਤਰ੍ਹਾਂ ਟੈਂਕੀ ਵਿੱਚੋਂ ਬਾਹਰ ਨਹੀਂ ਕੱਢ ਸਕਦੇ।

ਮਾਹਿਰ ਸੇਵਾਵਾਂ, ਕਿਫ਼ਾਇਤੀ ਕੀਮਤਾਂ।

ਆਪਣੀ ਕੀਮਤ ਕੱਢੋ

ਵੱਧ ਟੈਂਕੀਆਂ 'ਤੇ ਛੋਟ

  1. 1 ਟੈਂਕੀਪੂਰੀ ਕੀਮਤ
  2. 2 ਤੋਂ 310% ਛੋਟ
  3. 4 ਜਾਂ ਵੱਧ20% ਛੋਟ
ਕੀਮਤ
₹0
GST (18%)
₹0
ਕੁੱਲ
₹0
ਮਾਹਿਰ ਸੇਵਾਵਾਂ, ਕਿਫ਼ਾਇਤੀ ਕੀਮਤਾਂ।
ਟੈਂਕੀ ਦਾ ਸਾਈਜ਼ਕੀਮਤGST ਵੱਖਰਾ
500 ਲੀਟਰ ਤੱਕ₹600
501 ਤੋਂ 1,000 ਲੀਟਰ₹800
1,001 ਤੋਂ 2,000 ਲੀਟਰ₹1,000
2,001 ਤੋਂ 5,000 ਲੀਟਰ₹1,200
5,001 ਤੋਂ 10,000 ਲੀਟਰ₹2,000
10,001 ਤੋਂ 30,000 ਲੀਟਰ₹0.20 ਪ੍ਰਤੀ ਲੀਟਰ
30,000 ਲੀਟਰ ਤੋਂ ਵੱਧ₹0.13 ਪ੍ਰਤੀ ਲੀਟਰ

30,000 ਲੀਟਰ ਤੋਂ ਵੱਧ ਵਾਲੀ ਟੈਂਕੀ ਦੀ ਛੋਟ ਬਾਰੇ ਗੱਲ ਕਰ ਲੈਂਦੇ ਹਾਂ।

ਜੇ ਟੈਂਕੀ ਤੱਕ ਪਹੁੰਚਣਾ ਬਹੁਤ ਔਖਾ ਹੋਵੇ, ਤਾਂ ਅਸੀਂ ਥੋੜ੍ਹਾ ਵਾਧੂ ਖਰਚਾ ਲੈ ਸਕਦੇ ਹਾਂ, ਅਤੇ ਇਹ ਆਉਣ ਤੋਂ ਪਹਿਲਾਂ ਦੱਸ ਦਿੰਦੇ ਹਾਂ।

ਕਈ ਟੈਂਕੀਆਂ ਵਾਲੀ ਛੋਟ ਵਿੱਚ ਉਹ ਟੈਂਕੀਆਂ ਗਿਣੀਆਂ ਜਾਂਦੀਆਂ ਹਨ ਜੋ ਅਸੀਂ ਇੱਕੋ ਵਿਜ਼ਿਟ ਵਿੱਚ ਸਾਫ਼ ਕਰਦੇ ਹਾਂ। 30,000 ਲੀਟਰ ਤੋਂ ਵੱਧ ਵਾਲੀਆਂ ਟੈਂਕੀਆਂ ਇਸ ਵਿੱਚ ਨਹੀਂ ਗਿਣੀਆਂ ਜਾਂਦੀਆਂ।

ਸਾਡੇ ਗਾਹਕ।

  • BSNL
  • Sports Authority of India (SAI)
  • AIIMS
  • Max Hospital
  • Fortis Hospital
  • Paras Hospital
  • Apollo Hospital
  • IIT Kanpur
  • IIM Lucknow
  • LIC of India
  • ALIMCO
  • Regency Hospital
  • Rama University
  • BHEL
  • Shri Mata Vaishno Devi University (SMVDU)

ਪਰਿਵਾਰ ਸਾਡੇ ਉੱਤੇ ਭਰੋਸਾ ਕਿਉਂ ਕਰਦੇ ਹਨ।

ਸਾਡੇ ਤਕਨੀਸ਼ੀਅਨ ਨਿਯਮਿਤ ਵਰਕਸ਼ਾਪਾਂ ਵਿੱਚ ਸਿਖਲਾਈ ਲੈਂਦੇ ਹਨ, ਜਿਨ੍ਹਾਂ ਨੂੰ ਸੀਨੀਅਰ ਸਰਵਿਸ ਸਟਾਫ਼ ਚਲਾਉਂਦਾ ਹੈ। ਉਹ ਤੁਹਾਡੀ ਟੈਂਕੀ ਮਸ਼ੀਨਾਂ ਨਾਲ ਸਾਫ਼ ਕਰਦੇ ਹਨ। ਹਾਈ-ਪ੍ਰੈਸ਼ਰ ਜੈੱਟ ਕੰਧਾਂ, ਫ਼ਰਸ਼ ਅਤੇ ਛੱਤ ਸਾਫ਼ ਕਰਦਾ ਹੈ, ਅਤੇ ਇੰਡਸਟ੍ਰੀਅਲ ਵੈਕਿਊਮ ਗਾਰ ਨੂੰ ਟੈਂਕੀ ਵਿੱਚੋਂ ਬਾਹਰ ਕੱਢਦਾ ਹੈ। ਇਹੀ ਤਰੀਕਾ ਅਸੀਂ 2008 ਤੋਂ ਹਸਪਤਾਲਾਂ, ਸਕੂਲਾਂ ਅਤੇ ਸਰਕਾਰੀ ਥਾਵਾਂ ਉੱਤੇ ਵਰਤਦੇ ਆ ਰਹੇ ਹਾਂ।

ਕੀਮਤ ਇਸੇ ਪੰਨੇ ਉੱਤੇ ਦਿੱਤੀ ਹੈ, ਉੱਪਰ ਵਾਲੀ ਸੂਚੀ ਵਿੱਚ, ਤਾਂ ਜੋ ਫ਼ੋਨ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਹੋਵੇ। ਜੇ ਤੁਹਾਡੀ ਟੈਂਕੀ ਤੱਕ ਪਹੁੰਚਣਾ ਔਖਾ ਹੋਵੇ ਅਤੇ ਥੋੜ੍ਹਾ ਵਾਧੂ ਖਰਚਾ ਲੱਗੇ, ਤਾਂ ਅਸੀਂ ਆਉਣ ਤੋਂ ਪਹਿਲਾਂ ਹੀ ਦੱਸ ਦਿੰਦੇ ਹਾਂ। ਕੰਮ ਅਸੀਂ ਉਸੇ ਸਮਾਂ-ਸੀਮਾ ਵਿੱਚ ਪੂਰਾ ਕਰਦੇ ਹਾਂ, ਜੋ ਤੁਹਾਡੇ ਨਾਲ ਤੈਅ ਹੁੰਦੀ ਹੈ।

ਕੰਮ ਪੂਰਾ ਹੋਣ ਉੱਤੇ ਤੁਹਾਨੂੰ ਸਫ਼ਾਈ ਸਰਟੀਫਿਕੇਟ ਮਿਲਦਾ ਹੈ, ਅਤੇ ਟੈਂਕੀ ਉੱਤੇ ਲੱਗਾ ਤਾਰੀਖ਼ ਵਾਲਾ ਸਟਿੱਕਰ ਦੱਸਦਾ ਹੈ ਕਿ ਅਗਲੀ ਸਫ਼ਾਈ ਕਦੋਂ ਹੋਣੀ ਹੈ। ਅਸੀਂ ISO 9001:2015 ਪ੍ਰਮਾਣਿਤ ਹਾਂ, ਅਤੇ ਸਰਟੀਫਿਕੇਟ ਨੰਬਰ ਹਰ ਪੰਨੇ ਦੇ ਸਭ ਤੋਂ ਹੇਠਾਂ ਦਿੱਤਾ ਹੈ।

ਤਕਨੀਸ਼ੀਅਨ ਵੈਕਿਊਮ ਨਾਲ ਟੈਂਕੀ ਦੇ ਫ਼ਰਸ਼ ਦੀ ਗਾਰ ਅਤੇ ਪਾਣੀ ਕੱਢ ਰਿਹਾ ਹੈ
ਛੱਤ 'ਤੇ ਕੰਮ ਕਰਦੀ Clean Tank ਦੀ ਟੀਮ: ਇੱਕ ਤਕਨੀਸ਼ੀਅਨ ਪੌੜੀ ਰਾਹੀਂ ਟੈਂਕੀ ਵਿੱਚ ਉਤਰ ਰਿਹਾ ਹੈ ਅਤੇ ਦੋ ਸਾਥੀ ਵੈਕਿਊਮ ਮਸ਼ੀਨ ਅਤੇ ਪਾਈਪ ਤਿਆਰ ਕਰ ਰਹੇ ਹਨ।

ਟੈਂਕੀ ਸਾਫ਼ ਕਰਨ ਦੇ ਦੋ ਤਰੀਕੇ।

ਸਾਡਾ ਤਰੀਕਾ

ਹਾਈ-ਪ੍ਰੈਸ਼ਰ ਵਾਟਰ ਜੈੱਟ, ਟੈਂਕੀ ਅਤੇ ਕੰਮ ਦੇ ਹਿਸਾਬ ਨਾਲ 150 ਤੋਂ 250 ਬਾਰ ਦੇ ਦਬਾਅ ਉੱਤੇ, ਕੰਧਾਂ, ਫ਼ਰਸ਼ ਅਤੇ ਛੱਤ ਸਾਫ਼ ਕਰਦਾ ਹੈ। ਫਿਰ ਇੰਡਸਟ੍ਰੀਅਲ ਵੈਕਿਊਮ ਢਿੱਲੀ ਹੋਈ ਗਾਰ ਅਤੇ ਗੰਦਾ ਪਾਣੀ ਟੈਂਕੀ ਵਿੱਚੋਂ ਬਾਹਰ ਖਿੱਚ ਲੈਂਦਾ ਹੈ, ਤਾਂ ਜੋ ਗੰਦਗੀ ਮੁੜ ਬੈਠਣ ਦੀ ਥਾਂ ਬਾਹਰ ਨਿਕਲ ਜਾਵੇ।

ਅਖ਼ੀਰ ਵਿੱਚ ਅਸੀਂ ਅੰਦਰ Clean Tank ਏਜੰਟ ਦਾ ਛਿੜਕਾਅ ਕਰਦੇ ਹਾਂ, ਜੋ ਫ਼ੂਡ-ਗ੍ਰੇਡ ਅਤੇ ਗੈਰ-ਜ਼ਹਿਰੀਲਾ ਐਂਟੀਬੈਕਟੀਰੀਅਲ ਏਜੰਟ ਹੈ, ਅਤੇ ਜਿੱਥੇ ਲਾਗੂ ਹੋਵੇ, UV ਰੋਸ਼ਨੀ ਨਾਲ ਟ੍ਰੀਟਮੈਂਟ ਕਰਦੇ ਹਾਂ। ਇਹ ਏਜੰਟ ਸਫ਼ਾਈ ਤੋਂ ਬਾਅਦ ਕੁਝ ਹਫ਼ਤਿਆਂ ਤੱਕ ਟੈਂਕੀ ਨੂੰ ਸੁਰੱਖਿਅਤ ਰੱਖਦਾ ਹੈ।

ਆਮ ਧੁਆਈ

ਟੈਂਕੀ ਹੱਥ ਨਾਲ, ਬੁਰਸ਼ ਅਤੇ ਬਾਲਟੀ ਨਾਲ ਧੋਤੀ ਜਾਂਦੀ ਹੈ। ਇਸ ਵਿੱਚ ਨਾ ਕੋਈ ਮਸ਼ੀਨ ਹੁੰਦੀ ਹੈ, ਨਾ ਹਾਈ-ਪ੍ਰੈਸ਼ਰ ਜੈੱਟ। ਬੁਰਸ਼ ਨਾਲ ਗੰਦਗੀ ਢਿੱਲੀ ਤਾਂ ਹੋ ਜਾਂਦੀ ਹੈ, ਪਰ ਉਸ ਨੂੰ ਬਾਹਰ ਕੱਢਣ ਦਾ ਕੋਈ ਸਾਧਨ ਨਹੀਂ ਹੁੰਦਾ, ਇਸ ਲਈ ਉਸ ਦਾ ਕੁਝ ਹਿੱਸਾ ਮੁੜ ਖੂੰਜਿਆਂ ਅਤੇ ਥੱਲੇ ਵਿੱਚ ਬੈਠ ਜਾਂਦਾ ਹੈ।

ਇਸ ਵਿੱਚ ਕੋਈ ਕੀਟਾਣੂਨਾਸ਼ਕ ਨਹੀਂ ਪਾਇਆ ਜਾਂਦਾ, ਇਸ ਲਈ ਟੈਂਕੀ ਵਿੱਚ ਕੀਟਾਣੂਆਂ ਨੂੰ ਰੋਕਣ ਵਾਲਾ ਕੁਝ ਨਹੀਂ ਬਚਦਾ, ਅਤੇ ਉਹ ਛੇਤੀ ਵਾਪਸ ਆ ਜਾਂਦੇ ਹਨ।

ਜਮ੍ਹਾਂ ਪਾਣੀ ਦੀ ਗੁਣਵੱਤਾ ਸਰੋਤ ਦੇ ਪਾਣੀ, ਪਲੰਬਿੰਗ, ਟੈਂਕੀ ਦੀ ਹਾਲਤ ਅਤੇ ਉਸ ਦੀ ਸੰਭਾਲ ਉੱਤੇ ਵੀ ਨਿਰਭਰ ਕਰਦੀ ਹੈ।

ਤਕਨੀਸ਼ੀਅਨ ਟੈਂਕੀ ਦੀਆਂ ਅੰਦਰਲੀਆਂ ਕੰਧਾਂ 'ਤੇ ਛਿੜਕਾਅ ਕਰ ਰਿਹਾ ਹੈ

ਅਸੀਂ ਤੁਹਾਡੀ ਟੈਂਕੀ ਕਿਵੇਂ ਸਾਫ਼ ਕਰਦੇ ਹਾਂ।

  1. ਡੀ-ਵਾਟਰਿੰਗ

    ਅਸੀਂ ਪੰਪ ਨਾਲ ਟੈਂਕੀ ਦਾ ਪਾਣੀ ਕੱਢਦੇ ਹਾਂ।

    ਖਾਲੀ ਟੈਂਕੀ ਵਿੱਚ ਅਸੀਂ ਹਰ ਕੰਧ, ਫ਼ਰਸ਼ ਅਤੇ ਛੱਤ ਤੱਕ ਪਹੁੰਚ ਸਕਦੇ ਹਾਂ।

  2. ਹਾਈ-ਪ੍ਰੈਸ਼ਰ ਸਫ਼ਾਈ

    ਪਾਣੀ ਦੀ ਤੇਜ਼ ਧਾਰ ਕੰਧਾਂ, ਫ਼ਰਸ਼ ਅਤੇ ਛੱਤ ਸਾਫ਼ ਕਰਦੀ ਹੈ।

    ਜੰਮੀ ਹੋਈ ਗੰਦਗੀ ਨਿਕਲ ਜਾਂਦੀ ਹੈ, ਉਹਨਾਂ ਕੋਨਿਆਂ ਤੋਂ ਵੀ ਜਿੱਥੇ ਬੁਰਸ਼ ਨਹੀਂ ਪਹੁੰਚਦਾ।

  3. ਗਾਰ ਅਤੇ ਪਾਣੀ ਹਟਾਉਣਾ

    ਇੰਡਸਟ੍ਰੀਅਲ ਵੈਕਿਊਮ ਫ਼ਰਸ਼ ਤੋਂ ਗਾਰ ਅਤੇ ਗੰਦਾ ਪਾਣੀ ਖਿੱਚ ਲੈਂਦਾ ਹੈ।

    ਢਿੱਲੀ ਹੋਈ ਗੰਦਗੀ ਬਾਹਰ ਨਿਕਲ ਜਾਂਦੀ ਹੈ ਅਤੇ ਤੁਹਾਡੀ ਟੈਂਕੀ ਵਿੱਚ ਨਹੀਂ ਰਹਿੰਦੀ।

  4. ਕੀਟਾਣੂ-ਨਾਸ਼ਨ

    ਅਸੀਂ ਟੈਂਕੀ ਨੂੰ Clean Tank ਏਜੰਟ ਨਾਲ ਕੀਟਾਣੂ-ਰਹਿਤ ਕਰਦੇ ਹਾਂ, ਜੋ ਫ਼ੂਡ-ਗ੍ਰੇਡ ਅਤੇ ਗੈਰ-ਜ਼ਹਿਰੀਲਾ ਹੈ।

    ਕੰਮ ਪੂਰਾ ਹੁੰਦੇ ਹੀ ਤੁਸੀਂ ਟੈਂਕੀ ਦੀ ਦੁਬਾਰਾ ਵਰਤੋਂ ਕਰ ਸਕਦੇ ਹੋ।

  5. ਯੂਵੀ ਟ੍ਰੀਟਮੈਂਟ

    ਅਸੀਂ ਟੈਂਕੀ ਦੇ ਅੰਦਰ ਅਲਟਰਾਵਾਇਲਟ ਰੋਸ਼ਨੀ ਪਾਉਂਦੇ ਹਾਂ।

    ਇਹ ਇੱਕ ਵਾਧੂ ਪੜਾਅ ਹੈ, ਜੋ ਟੈਂਕੀ ਵਿੱਚ ਤੈਰਦੇ ਬਚੇ ਹੋਏ ਬੈਕਟੀਰੀਆ ਦਾ ਇਲਾਜ ਕਰਦਾ ਹੈ।

    * ਜਿੱਥੇ ਲਾਗੂ ਹੋਵੇ

ਅਸੀਂ ਕਿੱਥੇ ਘਰਾਂ ਦੀਆਂ ਟੈਂਕੀਆਂ ਸਾਫ਼ ਕਰਦੇ ਹਾਂ।

ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਨੂੰ, ਇਹਨਾਂ ਨਾਲ ਜੁੜ ਚੁੱਕੇ ਜ਼ੀਰਕਪੁਰ, ਖਰੜ ਅਤੇ ਨਿਊ ਚੰਡੀਗੜ੍ਹ ਸਮੇਤ, ਅਸੀਂ ਇੱਕੋ ਇਲਾਕਾ ਮੰਨਦੇ ਹਾਂ। ਇਸ ਇਲਾਕੇ ਵਿੱਚ ਕਿਤੇ ਵੀ, ਅਤੇ ਇਸ ਦੀ ਹੱਦ ਤੋਂ ਲਗਭਗ 20 km ਅੱਗੇ ਤੱਕ, ਅਸੀਂ ਘਰਾਂ ਦੀਆਂ ਟੈਂਕੀਆਂ ਸਾਫ਼ ਕਰਦੇ ਹਾਂ।

ਪੱਕਾ ਨਹੀਂ ਕਿ ਤੁਹਾਡਾ ਘਰ ਇਸ ਵਿੱਚ ਆਉਂਦਾ ਹੈ? WhatsApp ਉੱਤੇ ਆਪਣੀ ਲੋਕੇਸ਼ਨ ਭੇਜੋ ਜਾਂ ਕਾਲ ਕਰੋ, ਅਸੀਂ ਦੱਸ ਦੇਵਾਂਗੇ।

ਮੋਟਾ ਨਕਸ਼ਾ। ਰੰਗਿਆ ਹਿੱਸਾ ਟ੍ਰਾਈਸਿਟੀ ਹੈ; ਡੈਸ਼ ਵਾਲੀ ਲਕੀਰ ਉਸ ਦੀ ਹੱਦ ਤੋਂ ਲਗਭਗ 20 km ਅੱਗੇ ਹੈ।

© OpenStreetMap contributors

ਕੀ ਉਮੀਦ ਰੱਖੀਏ।

ਸਾਡੇ ਆਉਣ ਤੋਂ ਪਹਿਲਾਂ ਕੀ ਤਿਆਰ ਰੱਖਣਾ ਹੈ, ਅਤੇ ਸਫ਼ਾਈ ਤੋਂ ਬਾਅਦ ਤੁਹਾਨੂੰ ਕੀ ਮਿਲਦਾ ਹੈ। ਸੇਵਾ ਦੀ ਯੋਜਨਾ ਬਣਾਉਂਦੇ ਸਮੇਂ ਅਸੀਂ ਇਹ ਗੱਲਾਂ ਤੁਹਾਡੇ ਨਾਲ ਤੈਅ ਕਰ ਲੈਂਦੇ ਹਾਂ।

ਸਾਡੇ ਆਉਣ ਤੋਂ ਪਹਿਲਾਂ

  • ਟੈਂਕੀ ਤੱਕ ਪਹੁੰਚ

    ਛੱਤ ਜਾਂ ਜ਼ਮੀਨ ਹੇਠਲੀ ਟੈਂਕੀ ਤੱਕ, ਅਤੇ ਕੰਮ ਲਈ ਲੋੜੀਂਦੀਆਂ ਸਹੂਲਤਾਂ ਤੱਕ ਪਹੁੰਚ।

  • ਕੰਮ ਦੌਰਾਨ ਪਾਣੀ

    ਅਸੀਂ ਟੈਂਕੀ ਖਾਲੀ ਕਰਦੇ ਹਾਂ, ਇਸ ਲਈ ਪੀਣ ਅਤੇ ਖਾਣਾ ਬਣਾਉਣ ਲਈ ਕੁਝ ਪਾਣੀ ਵੱਖਰਾ ਰੱਖ ਲਓ।

  • ਘਰ ਵਿੱਚ ਕੋਈ ਮੈਂਬਰ

    ਪਰਿਵਾਰ ਦਾ ਕੋਈ ਮੈਂਬਰ ਜੋ ਟੀਮ ਨੂੰ ਅੰਦਰ ਲੈ ਜਾ ਸਕੇ ਅਤੇ ਕੰਮ ਪੂਰਾ ਹੋਣ ਉੱਤੇ ਉਸ ਨੂੰ ਦੇਖ ਸਕੇ।

ਸਫ਼ਾਈ ਤੋਂ ਬਾਅਦ

  • ਟੈਂਕੀ ਉਸੇ ਵੇਲੇ ਵਰਤੋਂ ਲਈ ਤਿਆਰ

    ਕੰਮ ਪੂਰਾ ਹੁੰਦੇ ਹੀ ਤੁਹਾਡਾ ਪਰਿਵਾਰ ਟੈਂਕੀ ਨੂੰ ਮੁੜ ਵਰਤ ਸਕਦਾ ਹੈ।

  • ਸਰਟੀਫਿਕੇਟ ਅਤੇ ਤਾਰੀਖ਼ ਵਾਲਾ ਸਟਿੱਕਰ

    ਤੁਹਾਨੂੰ ਸਫ਼ਾਈ ਸਰਟੀਫਿਕੇਟ ਮਿਲਦਾ ਹੈ, ਅਤੇ ਟੈਂਕੀ ਉੱਤੇ ਲੱਗੇ ਸਫ਼ਾਈ ਤਾਰੀਖ਼ ਸਟਿੱਕਰ ਉੱਤੇ ਇਸ ਸਫ਼ਾਈ ਦੀ ਤਾਰੀਖ਼ ਅਤੇ ਅਗਲੀ ਸਫ਼ਾਈ ਦੀ ਤਾਰੀਖ਼ ਹੁੰਦੀ ਹੈ।

  • ਅਗਲੀ ਸਫ਼ਾਈ ਤੋਂ ਪਹਿਲਾਂ ਯਾਦ ਕਰਵਾਉਣਾ

    ਅਗਲੀ ਤਾਰੀਖ਼ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਦੇ ਹਾਂ। ਅਸੀਂ ਸਲਾਹ ਦਿੰਦੇ ਹਾਂ, ਫ਼ੈਸਲਾ ਤੁਹਾਡਾ ਹੁੰਦਾ ਹੈ।

ਪਰਿਵਾਰ ਅਕਸਰ ਪੁੱਛਦੇ ਹਨ।

ਕੀ ਕੀਟਾਣੂਨਾਸ਼ਕ ਪੀਣ ਵਾਲੇ ਪਾਣੀ ਦੀ ਟੈਂਕੀ ਲਈ ਠੀਕ ਹੈ?

ਅਸੀਂ Clean Tank ਏਜੰਟ ਵਰਤਦੇ ਹਾਂ, ਜੋ ਫ਼ੂਡ-ਗ੍ਰੇਡ ਅਤੇ ਗੈਰ-ਜ਼ਹਿਰੀਲਾ ਐਂਟੀਬੈਕਟੀਰੀਅਲ ਏਜੰਟ ਹੈ। ਜਮ੍ਹਾਂ ਪਾਣੀ ਦੀ ਹਾਲਤ ਸਰੋਤ ਦੇ ਪਾਣੀ, ਪਲੰਬਿੰਗ, ਟੈਂਕੀ ਦੀ ਹਾਲਤ ਅਤੇ ਸੇਵਾ ਤੋਂ ਬਾਅਦ ਦੀ ਸੰਭਾਲ ਉੱਤੇ ਵੀ ਨਿਰਭਰ ਕਰਦੀ ਹੈ।

ਟੈਂਕੀ ਮੁੜ ਕਦੋਂ ਵਰਤ ਸਕਦੇ ਹਾਂ?

ਸਾਡਾ ਕੰਮ ਪੂਰਾ ਹੁੰਦੇ ਹੀ।

ਕੀ ਹਾਈ-ਪ੍ਰੈਸ਼ਰ ਜੈੱਟ ਨਾਲ ਪਲਾਸਟਿਕ ਦੀ ਟੈਂਕੀ ਨੂੰ ਨੁਕਸਾਨ ਹੋਵੇਗਾ?

ਅਸੀਂ ਹਰ ਟੈਂਕੀ ਅਤੇ ਕੰਮ ਮੁਤਾਬਕ ਮਸ਼ੀਨ ਚੁਣਦੇ ਹਾਂ, ਅਤੇ ਜੈੱਟ ਦੋਵਾਂ ਅਨੁਸਾਰ 150 ਤੋਂ 250 ਬਾਰ ਦੇ ਦਬਾਅ ਉੱਤੇ ਚੱਲਦਾ ਹੈ। ਪਲਾਸਟਿਕ ਦੀ ਟੈਂਕੀ ਨੂੰ ਕੰਕਰੀਟ ਦੀ ਟੈਂਕੀ ਵਾਂਗ ਸਾਫ਼ ਨਹੀਂ ਕੀਤਾ ਜਾਂਦਾ।

ਕੀ ਤੁਸੀਂ ਜ਼ਮੀਨ ਹੇਠਲੀਆਂ ਟੈਂਕੀਆਂ ਵੀ ਸਾਫ਼ ਕਰਦੇ ਹੋ?

ਹਾਂ। ਅਸੀਂ 20,000 L ਤੱਕ ਦੀਆਂ ਛੱਤ ਵਾਲੀਆਂ ਅਤੇ ਜ਼ਮੀਨ ਹੇਠਲੀਆਂ, ਦੋਵੇਂ ਤਰ੍ਹਾਂ ਦੀਆਂ ਘਰੇਲੂ ਟੈਂਕੀਆਂ ਸਾਫ਼ ਕਰਦੇ ਹਾਂ।

ਕਿੰਨੇ ਸਮੇਂ ਬਾਅਦ ਸਫ਼ਾਈ ਕਰਵਾਉਣੀ ਚਾਹੀਦੀ ਹੈ?

ਆਮ ਤੌਰ ’ਤੇ ਹਰ 3 ਤੋਂ 6 ਮਹੀਨੇ ਵਿੱਚ, ਤੁਹਾਡੀ ਪਾਣੀ ਦੀ ਸਪਲਾਈ, ਟੈਂਕੀ ਅਤੇ ਪਰਿਵਾਰ ਦੀ ਪਾਣੀ ਦੀ ਵਰਤੋਂ ਅਨੁਸਾਰ। ਹਰ ਸੇਵਾ ਤੋਂ ਬਾਅਦ ਟੈਂਕੀ ਉੱਤੇ ਲੱਗਾ ਸਟਿੱਕਰ ਅਗਲੀ ਤਾਰੀਖ਼ ਦੱਸਦਾ ਹੈ।

ਕੀ UV ਟ੍ਰੀਟਮੈਂਟ ਹਮੇਸ਼ਾ ਕੀਤਾ ਜਾਂਦਾ ਹੈ?

ਨਹੀਂ। ਇਹ ਇੱਕ ਵਾਧੂ ਪੜਾਅ ਹੈ, ਜੋ ਟੈਂਕੀ ਅਤੇ ਸਾਈਟ ਅਨੁਸਾਰ ਕੀਤਾ ਜਾਂਦਾ ਹੈ। ਸੇਵਾ ਦੀ ਯੋਜਨਾ ਬਣਾਉਂਦੇ ਸਮੇਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ।

ਕੀ ਤੁਸੀਂ ਮੇਰੇ ਇਲਾਕੇ ਵਿੱਚ ਆਉਂਦੇ ਹੋ?

ਅਸੀਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਆਲੇ-ਦੁਆਲੇ ਲਗਭਗ 20 km ਤੱਕ ਘਰਾਂ ਦੀਆਂ ਟੈਂਕੀਆਂ ਸਾਫ਼ ਕਰਦੇ ਹਾਂ। ਪੱਕਾ ਨਾ ਹੋਵੇ ਤਾਂ WhatsApp ਉੱਤੇ ਆਪਣੀ ਲੋਕੇਸ਼ਨ ਭੇਜੋ।

ਕੀ ਤੈਅ ਸਮੇਂ ਉੱਤੇ ਨਿਯਮਤ ਸਫ਼ਾਈ ਕਰਵਾ ਸਕਦੇ ਹਾਂ?

ਹਾਂ। ਸਾਲਾਨਾ ਮੇਂਟੇਨੈਂਸ ਕੰਟਰੈਕਟ (AMC) ਵਿੱਚ ਅਸੀਂ ਸਫ਼ਾਈਆਂ ਦੀ ਯੋਜਨਾ ਬਣਾਉਂਦੇ ਹਾਂ, ਹਰ ਸਫ਼ਾਈ ਤੋਂ ਪਹਿਲਾਂ ਯਾਦ ਕਰਵਾਉਂਦੇ ਹਾਂ ਅਤੇ ਹਰ ਸੇਵਾ ਦਾ ਰਿਕਾਰਡ ਰੱਖਦੇ ਹਾਂ। ਸ਼ਰਤਾਂ ਤੁਹਾਡੇ ਨਾਲ ਤੈਅ ਹੁੰਦੀਆਂ ਹਨ।

ਟੈਂਕੀ ਦੀ ਸਫ਼ਾਈ ਦਾ ਸਮਾਂ ਹੈ? ਅਸੀਂ ਮਦਦ ਕਰਾਂਗੇ।

WhatsApp ਉੱਤੇ ਆਪਣੀ ਲੋਕੇਸ਼ਨ ਅਤੇ ਟੈਂਕੀ ਦਾ ਆਕਾਰ ਅਤੇ ਕਿਸਮ ਭੇਜੋ। ਅਸੀਂ ਸੇਵਾ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਾਂਗੇ।

ਸਾਡਾ ਰਿਕਾਰਡ।

ਸਾਲਾਂ ਦਾ ਟੈਂਕੀ ਸਫ਼ਾਈ ਤਜਰਬਾ

15+

ਸ਼ੁਰੂਆਤ ਦਾ ਸਾਲ

2008

ਪ੍ਰਮਾਣਿਤ ਗੁਣਵੱਤਾ ਪ੍ਰਬੰਧਨ

ISO 9001:2015

ਰਾਜਾਂ ਵਿੱਚ ਸਾਡੀ ਸੇਵਾ ਮੌਜੂਦਗੀ

7